(ਪਠਾਨਕੋਟ /ਅਜੇ ਸੈਣੀ)
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਰਕਾਰੀ ਪੋਲੀਕਲੀਨਿਕ ਪਠਾਨਕੋਟ ਵਿਖੇ ਤੈਨਾਤ ਵੈਟਨਰੀ ਅਫਸ਼ਰ ਡਾ. ਗੁਲਸ਼ਨ ਚੰਦ ਨੇ ਸਕੂਲੀ ਬੱਚਿਆਂ ਨੂੰ ਜਾਗਰੁਕ ਕਰਨ ਦੇ ਉਦੇਸ ਨਾਲ ਸਰਕਾਰੀ ਮਿਡਲ ਸਕੂਲ ਕੁਠੇੜ ਵਿਖੇ ਇੱਕ ਜਾਗਰੁਕਤਾ ਸੈਮੀਨਾਰ ਲਗਾਇਆ। ਸੈਮੀਨਾਰ ਦੋਰਾਨ ਸੰਬੋਧਤ ਕਰਦਿਆਂ ਡਾ.ਗੁਲਸ਼ਨ ਚੰਦ ਨੇ ਦੱਸਿਆ ਕਿ ਹਰੇਕ ਮਨੁੱਖ ਨੂੰ ਤੰਦਰੁਸਤ ਰਹਿਣ ਦੀ ਲੋੜ ਹੈ। ਡਾ.ਗੁਲਸਨ ਨੇ ਘਾਤਕ ਬੀਮਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾਅ,ਟੀ.ਬੀ.,ਬਰੁਸੀਲੋਸਿਸ ਘਾਤਕ ਬੀਮਾਰੀਆਂ ਹਨ। ਉਨ੍ਹਾਂ ਦੱਸਿਆ ਕਿ ਹਲਕਾਅ ਇਕ ਜਾਨਲੇਵਾ ਬੀਮਾਰੀ ਹੈ ਜਿਸ ਦੇ ਲੱਛਣ ਆਉਂਣ ਬਾਅਦ ਆਦਮੀ ਦੀ ਮੋਤ ਨਿਸਚਿਤ ਹੈ। ਜਿਸ ਦੇ ਚਲਦਿਆਂ ਹਰੇਕ ਸਾਲ ਵਿੱਚ ਲਗਭਗ 20 ਹਜਾਰ ਲੋਕਾਂ ਦੀ ਮੋਤ ਇਸ ਬੀਮਾਰੀ ਨਾਲ ਹੋ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਸ ਦੇ ਚਲਦਿਆਂ ਸਾਨੂੰ ਚਾਹੀਦਾ ਹੈ ਕਿ ਘਰਾਂ ਅੰਦਰ ਰੱਖੇ ਹੋਏ ਕੁੱਤਿਆਂ ਨੂੰ ਸਮੇਂ ਸਿਰ ਟੀਕਾਕਰਨ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਕੁੱਤੇ ਦੇ ਮੂੰਹ ਵਿੱਚ ਹੱਥ ਨਹੀਂ ਪਾਉਂਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਹਲਕਾਅ ਬੀਮਾਰੀ ਦਾ ਵਾਇਰਸ ਜਾਨਵਰ ਦੇ ਥੁੱਕ ਵਿੱਚ ਹੁੰਦਾ ਹੈ,ਜੋ ਸਾਡੇ ਸਰੀਰ ਵਿੱਚ ਚਲਿਆ ਜਾਂਦਾ ਹੈ ਅਤੇ ਵਿਅਕਤੀ ਇਸ ਬੀਮਾਰੀ ਦਾ ਸਿਕਾਰ ਹੋ ਜਾਂਦਾ ਹੈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਅਧਿਆਪਿਕਾ ਲਵਲੀ, ਜੋਤੀ, ਪੂਜਾ , ਰਸਮੀ ਅਤੇ ਹੋਰ ਸਟਾਫ ਹਾਜ਼ਰ ਸਨ।