(ਪਠਾਨਕੋਟ /ਅਜੇ ਸੈਣੀ)
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ,ਪਠਾਨਕੋਟ ਵੱਲੋਂ ਪੈਨਲ ਲਾਉਅਰ ਨੂੰ ਟ੍ਰੇਨ ਕਰਨ ਲਈ ਅੱਜ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕੀਆ ਗਿਆ। ਇਸ ਟ੍ਰੇਨਿੰਗ ਪ੍ਰੋਗਰਾਮ ਵਿਚ ਡਾ.ਤੇਂਜਿਦਰ ਸਿੰਘ,ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ,ਪਠਾਨਕੋਟ ਦੀ ਅਗਵਾਈ ਵਿਚ ਬਣੀ ਚੋਣ ਕਮੇਟੀ ਵੱਲੋਂ ਚੁਣੇ ਗਏ 22-25 ਪੈਨਲ ਲਾਉਅਰ ਨੇ ਹਿੱਸਾ ਲਿਆ।ਇਹ ਟ੍ਰੇਨਿੰਗ ਪ੍ਰੋਗਰਾਮ ਅਮਨਦੀਪ ਕੌਰ ਚਾਹਲ,ਸਕੱਤਰ,ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ,ਪਠਾਨਕੋਟ ਵੱਲੋਂ ਆਯੋਜਿਤ ਕੀਤਾ ਗਿਆ।ਅਤੇ ਹਾਜ਼ਰ ਹੋਏ ਪੈਨਲ ਲਾਉਅਰ ਨੂੰ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ,ਨਵੀਂ ਦਿੱਲੀ ਵੱਲੋਂ ਚਲਾਈ ਜਾ ਰਹੀ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ।ਇਸ ਮੌਕੇ ਹਾਜ਼ਰ ਹੋਏ ਪੈਨਲ ਲਾਉਅਰ ਨੂੰ ਉਹਨਾਂ ਦੀਆਂ ਡਿਊਟੀਆਂ,ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ,ਪਠਾਨਕੋਟ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਮੁਫਤ ਲੀਗਲ ਸਰਵਿਸਜ਼,ਵਿਕਟਿਮ ਕੋਮਪੇਨਸੇਸ਼ਨ ਸਕੀਮ,ਲੋਕ ਅਦਾਲਤਾਂ,ਮੀਡੀਏਸ਼ਨ,ਇਜੰਕਸ਼ਨ, ਚਾਈਲਡ ਲੇਬਰ ਐਕਟ,ਸੈਕਸ਼ਨ 498-ਏ, ਡੋਮੈਸਟਿਕ ਵਾਇਲੈਂਸ ਐਕਟ,ਸੈਕਸ਼ਨ 13-ਬੀ, ਸੈਕਸ਼ਨ 9, ਸੈਕਸ਼ਨ 125 ਸੀ.ਆਰ.ਪੀ.ਸੀ.,ਜੁਵੇਨਾਇਲ ਜ਼ਸਟਿਸ ਐਕਟ, ਰਾਈਟ ਆਫ ਪ੍ਰਿਸ਼ਨਰਸ .ਏ.ਸੀ.ਟੀ.ਐਕਟ, ਮਨਟੇਨੈਂਸ ਅਤੇ ਵੈਲਫੇਅਰ ਆਫ਼ ਪੇਰਨਟਸ ਅਤੇ ਸੀਨੀਅਰ ਸਿਟੀਜ਼ਨ ਐਕਟ ਬਾਰੇ ਟ੍ਰੇਨਿੰਗ ਦਿੱਤੀ ਗਈ ਅਤੇ ਨਾਲ ਉਹਨਾਂ ਨੂੰ ਦਿੱਤੇ ਗਏ ਲੀਗਲ ਏਡ ਕੇਸਾਂ ਦੇ ਸਟੇਟਸ ਦੇ ਬਾਰੇ ਪੁਛਿਆ ਗਿਆ।