(ਪਠਾਨਕੋਟ/ਅਜੇ ਸੈਣੀ)
ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 27 ਦਸੰਬਰ ਨੂੰ ਪਠਾਨਕੋਟ ਵਿਖੇ ਸਥਿਤ ਏਅਰ ਫੋਰਸ ਸਟੇਸਨ ਵਿਖੇ ਪਹੁੰਚੇ।ਉਹ ਧਰਮਸਾਲਾ (ਹਿਮਾਚਲ ਪ੍ਰਦੇਸ਼) ਵਿਖੇ ਸਥਿਤ ਪੁਲਿਸ ਗਰਾਉਂਡ ਵਿਖੇ ਹਿਮਾਚਲ ਪ੍ਰਦੇਸ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੇ ਕਾਰਜਕਾਲ ਨੂੰ ਇੱਕ ਸਾਲ ਪੂਰਾ ਹੋਣ ਤੇ ਕਰਵਾਈ ਜਾ ਰਹੀ ਧੰਨਵਾਦ ਰੈਲੀ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਣ ਜਾ ਰਹੇ ਹਨ।ਉਹ 27 ਦਸੰਬਰ 2018 ਦਿਨ ਵੀਰਵਾਰ ਨੂੰ ਸਵੇਰੇ ਕਰੀਬ 11.30 ਵਜੇ ਏਅਰ ਫੋਰਸ ਸਟੇਸ਼ਨ ਪਠਾਨਕੋਟ ਵਿਖੇ ਵਿਸ਼ੇਸ਼ ਹਵਾਈ ਜਹਾਜ ਰਾਹੀਂ ਪਹੁੰਚੇ।ਏਅਰ ਫੋਰਸ ਸਟੇਸ਼ਨ ਪਠਾਨਕੋਟ ਤੇ ਏਅਰਫੋਰਸ ਸਟੇਸ਼ਨ ਕਮਾਂਡਰ,ਪੰਜਾਬ ਸਰਕਾਰ ਵੱਲੋਂ ਓ.ਪੀ. ਸੋਨੀ ਸਿੱਖਿਆ ਮੰਤਰੀ ਪੰਜਾਬ,ਸ੍ਰੀ ਬੀ. ਪੁਰੂਸਾਰਥਾ ਡਿਵੀਜਨਲ ਕਮਿਸ਼ਨਰ ਜਲੰਧਰ, ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ, ਐਸ.ਪੀ.ਐਸ. ਪਰਮਾਰ ਆਈ.ਜੀ.ਬਾਰਡਰ ਰੇਂਜ,ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਪਠਾਨਕੋਟ,ਵਿਵੇਕਸੀਲ ਸੋਨੀ ਐਸ.ਐਸ.ਪੀ. ਪਠਾਨਕੋਟ ਨੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਧਰਮਸਾਲਾ ਸਮਾਰੋਹ ਵਿੱਚ ਸਾਮਲ ਹੋਣ ਲਈ ਚੋਪਰ ਰਾਹੀਂ ਰਵਾਨਾਂ ਹੋ ਗਏ।ਇਸ ਉਪਰੰਤ ਬਾਅਦ ਦੁਪਿਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਪਰ ਰਾਹੀ ਏਅਰ ਫੋਰਸ ਸਟੇਸਨ ਪਠਾਨਕੋਟ ਵਾਪਿਸ ਪਹੁੰਚੇ ਜਿਥੇ ਉਹ ਜ਼ਿਲਾ ਪ੍ਰਸਾਸਨਿਕ ਅਧਿਕਾਰੀਆਂ ਨੂੰ ਮਿਲੇ ਅਤੇ ਹਵਾਈ ਜਹਾਜ ਰਾਹੀ ਵਾਪਿਸ ਚਲੇ ਗਏ।